ਭੇਤ ਭਰੇ ਪ੍ਰਗਟਾਵੇ
-ਅਲਕਾਇਦਾ ਸਰਗਨਾ ਓਸਾਮਾ ਬਿਨ ਲਾਦੇਨ ਨੂੰ ਕਤਲ ਕਰਨ ਦੀ ਮੁਹਿੰਮ ਬਾਰੇ ਅਮਰੀਕਾ ਨੇ ਪੰਜ ਮਹੀਨੇ ਪਹਿਲਾਂ ਹੀ ਪਾਕਿਸਤਾਨ ਦੇ ਫੌਜ ਮੁਖੀ ਅਸ਼ਫ਼ਾਕ ਪਰਵੇਜ਼ ਕਿਆਨੀ ਨੂੰ ਦੱਸ ਦਿੱਤਾ ਸੀ। ਇਹ ਦਾਅਵਾ ਵਾਲ ਸਟ੍ਰੀਟ ਜਰਨਲ ਤੇ ਵਾਸ਼ਿੰਗਟਨ ਟਾਈਮਜ਼ ਦੇ ਸਾਬਕ ਰਿਪੋਰਟਰ ਰਿਚ ਮਿਨਟਰ ਨੇ ਆਪਣੀ ਕਿਤਾਬ ਲੀਡੀਂਗ ਫ੍ਰਾਮ ਬਿਹਾਇੰਡ-ਦਿ ਰਿਲੈਕਟੈਂਟ ਪ੍ਰੈਸੀਡੈਂਟ ਐਂਡ ਦਾ ਐਡਵਾਈਜ਼ਰਜ ਹੂ ਡਿਸਾਇਡ ਫਾਰ ਹਿਮ ਵਿਚ ਕੀਤਾ ਹੈ।
ਉਨ੍ਹਾਂ ਲਿਖਿਆ ਕਿ ਓਸਾਮਾ ਨੂੰ ਲੱਭਣ ਵਿਚ ਆਈਐੱਸਆਈ ਦਾ ਇਕ ਕਰਨਲ ਮਦਦਗਾਰ ਸਾਬਤ ਹੋਇਆ। ਕਰਨਲ 2010 ਵਿਚ ਅਮਰੀਕੀ ਖੁਫੀਆ ਏਜੰਸੀ ਸੀਆਈਏ ਦੇ ਇਸਲਾਮਾਬਾਦ ਸਥਿਤ ਦਫਤਰ ਵਿਚ ਭੇਜਿਆ ਗਿਆ ਸੀ। ਜਦੋਂ ਸੀਆਈਏ ਨੇ ਇਹ ਭੇਤ ਖੋਲ੍ਹਿਆ ਕਿ ਆਈਐਸਆਈ ਦਾ ਇਕ ਕਰਨਲ ਇਸਲਾਬਾਦਾ ਵਿਚ ਉਨ੍ਹਾਂ ਨਾਲ ਸੰਪਰਕ ਬਣਾ ਕੇ ਓਸਾਮਾ ਬਾਰੇ ਜਾਣਕਾਰੀ ਦੇਣ ਦੀ ਪੇਸ਼ਕਸ਼ ਕਰ ਰਿਹਾ ਹੈ ਤਾਂ ਇਸ ਉੱਤੇ ਬਹਿਸ ਹੋਈ।
ਫਿਲਹਾਲ ਸੀਆਈਏ ਨੇ ਲਾਦੇਨ ਦਾ ਟਿਕਾਣਾ ਕਰਨਲ ਦੇ ਦਫਤਰ ਆਉਣ ਤੋ ਇਕ ਮਹੀਨੇ ਦੇ ਅੰਦਰ ਹੀ ਲੱਭ ਲਿਆ। ਲਾਦੇਨ ਨੂੰ ਅਮਰੀਕੀ ਸੀਲ ਕਮਾਂਡੋ ਨੇ ਪਿਛਲੇ ਸਾਲ ਮਈ ਵਿਚ ਉਸ ਦੇ ਘਰ ਵੜ ਕੇ ਮਾਰ ਕਤਲ ਕਰ ਦਿੱਤਾ ਸੀ। ਕਿਤਾਬ ਮੁਤਬਾਕ ਇਸ ਗੱਲ ਦਾ ਕਿਤੇ ਜ਼ਿਕਰ ਨਹੀਂ ਹੋਇਆ ਕਿ ਲਾਦੇਨ ਨੂੰ ਕਤਲ ਕਰਨ ਦੀ ਮੁਹਿੰਮ ਨੂੰ ਜਿੰਨਾ ਮਾਣ ਓਬਾਮਾ ਟੀਮ ਨੇ ਦਿੱਤਾ ਓਨਾਂ ਹੋਰ ਕਿਸੇ ਨੇ ਨਹੀਂ ਦਿੱਤਾ।
ਕਹਾਣੀ ਬਣਾਈ ਗਈ ਸੀ : ਲਾਦੇਨ ਦੇ ਕਤਲ ਮਗਰੋਂ ਲੋਕਾਂ ਨੂੰ ਕੀ ਆਖਿਆ ਜਾਵੇਗਾ, ਇਸ ਨੂੰ ਲੈ ਕੇ ਕਹਾਣੀ ਬਣਾ ਲਈ ਗਈ ਸੀ। ਇਕ ਅਮਰੀਕੀ ਅਧਿਕਾਰੀ ਮੁਤਾਬਕ ਲਾਦੇਨ ਨੂੰ ਡਰੋਨ ਹਮਲੇ ਵਿਚ ਮਾਰੇ ਜਾਣ ਦੀ ਗੱਲ ਕਹੇ ਜਾਣ ਮਗਰੋਂ ਉਸ ਦੀ ਲਾਸ਼ ਲੈਣ ਲਈ ਅਮਰੀਕੀ ਟੀਮ ਨੂੰ ਭੇਜਣ ਦੀ ਗੱਲ ਕਹਿਣ ਨੂੰ ਲੈ ਕੇ ਵ੍ਹਾਈਟ ਹਾਊਸ ਵਿਚ ਵਿਚਾਰ ਵਟਾਂਦਰੇ ਕੀਤੇ ਗਏ। ਮੰਨਿਆ ਜਾ ਰਿਹਾ ਸੀ ਕਿ ਇਸ ਨਾਲ ਅਮਰੀਕੀ ਕਮਾਂਡੋ ਦੇ ਪਾਕਿਸਤਾਨੀ ਧਰਤੀ ਉੱਤੇ ਖਾਤਮੇ ਨੂੰ ਅੰਜਾਮ ਦੇਣ ਨਾਲ ਸਿਆਸੀ ਕਲੇਸ਼ ਘੱਟ ਪਵੇਗਾ। ਅਫਸਰ ਮੁਤਾਬਕ ਲਾਦੇਨ ਨੂੰ ਕਤਲ ਕਰਨ ਦੀ ਮੁਹਿੰਮ ਬਾਰੇ ਅਸ਼ਫਾਕ ਪਰਵੇਜ਼ ਕਿਆਨੀ ਦਸੰਬਰ 2010 ਤੋਂ ਜਾਣਦਾ ਸੀ। ਇਸ ਮੁਹਿੰਮ ਲਈ ਉਹ ਚੁੱਪ ਚੁਪੀਤੀ ਸਹਿਮਤੀ ਦੇ ਚੁੱਕਾ ਸੀ। ਇਸ ਕਹਾਣੀ ਨੂੰ ਸੁਤੰਤਰ ਰੂਪ ਨਾਲ ਪੁਸ਼ਟ ਨਹੀਂ ਕੀਤਾ ਜਾ ਸਕਦਾ ਪਰ ਇਸ ਨੂੰ ਸਮਝਿਆ ਜਾ ਸਕਦਾ ਹੈ ਕਿ ਲਾਦੇਨ ਦੇ ਮਾਰੇ ਜਾਣ ਤੋਂ ਬਾਅਦ ਓਬਾਮਾ ਸਰਕਾਰ ਨੇ ਕਿਉਂ ਪਾਕਿਸਤਾਨ ਨੂ ਫੌਜੀ ਸਹਾਇਤਾ ਬੰਦ ਨਹੀਂ ਕੀਤੀ ਜਦਕਿ ਉਸ ਦਾ ਟਰੇਨਿੰਗ ਕੈਂਪਲੈਕਸ ਲਾਦੇਨ ਦੇ ਘਰ ਤੋਂ ਸਿਰਫ 800 ਯਾਰਡ ਦੂਰੀ 'ਤੇ ਸੀ।
: ਕਿਤਾਬ ਮੁਤਾਬਕ ਲਾਦੇਨ ਦੀ ਜਾਇਦਾਦ ਦੀ ਜਾਂਚ ਕਰਨ ਬਾਰੇ ਜਦੋਂ ਸੀਆਈਏ ਨੂੰ ਪਤਾ ਲੱਗਿਆ ਕਿ ਐਬਟਾਬਾਦ ਦੀ ਜਿਹੜੀ ਜ਼ਮੀਨ 'ਤੇ ਉਸ ਦਾ ਘਰ ਬਣਿਆ ਹੋਇਆ ਸੀ ਉਹ ਪਾਕਿਸਤਾਨੀ ਫੌਜ ਅਕਾਦਮੀ ਦਾ ਹੀ ਹਿੱਸਾ ਸੀ ਪਰ ਬਾਅਦ ਵਿਚ ਉਸ ਨੂੰ ਵੱਖ ਕਰ ਦਿੱਤਾ ਗਿਆ ਸੀ। 14 ਮਾਰਚ 2011 ਨੂੰ ਵ੍ਹਾਈਟ ਹਾਊਸ ਦੇ ਸਿਚੁਏਸ਼ਨ ਰੂਮ ਵਿਚ ਬੈਠਕ ਦੌਰਾਨ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਫੈਸਲਾ ਲਿਆ ਸੀ ਕਿ ਅਮਰੀਕਾ, ਪਾਕਿਸਤਾਨ ਨੂੰ ਆਪਣੀ ਸਕੀਮ ਬਾਰੇ ਭੇਤ ਨਹੀਂ ਦੇਵੇਗਾ।
No comments:
Post a Comment